
ਗੱਲਾਂ ਬਾਤਾਂ
ਅਸੀਂ ਛੱਬੀ ਨਵੰਬਰ ਦੋ ਹਜਾਰ ਵੀਹ ਨੂੰ ਜਦੋ ਘਰੋਂ ਤੁਰੇ ਸੀ ਤਾਂ ਸਾਨੂੰ ਪੰਜਾਬ ਤੇ ਹਰਿਆਣਾ ਸਰਕਾਰ ਨੇ ਹਰਿਆਣਾ ਬਾਡਰਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਹੌਸਲੇ ਬਹੁਤ ਬੁਲੰਦ ਸੀ, ਅਸੀਂ ਨਿੱਕੇ ਹੁੰਦਿਆਂ ਤੋਂ ਹੀ ਸੰਘਰਸ਼ਾਂ ਦੇ ਰਾਹ ਤੇ ਤੁਰਦੇ ਆ ਰਹੇ ਆਂ। ਅਸੀਂ ਛੱਬੀ ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਫ਼ੌਜੀਆਂ ਵਾਂਗ ਤਾਇਨਾਤ ਹੋਏ ‘ਤੇ ਸਾਡੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ।