Site icon ਟਰਾਲੀ ਟਾਈਮਜ਼

ਅਮਰੀਕ ਸਿੰਘ, ਅੰਬਾ ਦੀ ਜੈਵਿਕ ਖੇਤੀ ਕਰਨ ਵਾਲੇ , ਨਾਂਗਲਾ

My father worked for the Delhi Transport Authority. My mother didn’t have a brother, her parents needed a boy to take care of the household. So, they took me in. I was brought to Nangal when I was three. I grew up here, did my matric from the local school and fought my way to get Masters in Punjabi from Punjabi University, Patiala. My maternal grandparents didn’t want me to study so that I could stay at home and look after them. It’s important to be educated if you can’t make sense of the words the world is full of darkness.

੧੯੭੦ 'ਚ ਮੈਂ MA ਕਰ ਕੇ ਖੇਤੀ ਸ਼ੁਰੂ ਕੀਤੀ। ਰੂੜੀਆਂ ਤੇ ਅੰਬਾਂ ਦੀਆਂ ਗੁਠਲੀਆਂ ਹਰੀਆਂ ਹੋਣੀਆਂ ਤੇ ਪੱਤੇ ਐਂਨੇ ਵਧੀਆ ਹੋਣੇ, ਚਮਕਦਾਰ ਤੇ ਹਰੇ. ਬੱਸ ਓਥੇ ਈ ਮਨ ਮੋਹਿਆ ਜਾਦਾ ਸੀ। ਫੇਰ ਓਹੀ ਕੌਂਸੈਪਟ ਜਾ ਬਣ ਗਿਆ ਮਨ ਦੇ ਅੰਦਰ ਬਈ ਇਹ ਲਾਉਣਾ ਜਰੂਰ ਆ। ਲਾਓੰਦੇ ਰਹੇ ੩੦-੩੫ ਸਾਲ। ਯੂਨੀਵਰਸਿਟੀ ਨਾਲ ਵੀ ਸੰਬੰਧ ਕਾਇਮ ਕੀਤੇ। ਉਹ ਕਹਿੰਦੇ ਕਿ ਐਥੇ ਹੋ ਈ ਨੀ ਸਕਦੇ। ਸੰਗਰੂਰ ਜਿਲ੍ਹੇ ਚ ਜਮੀਨ ਦਾ ਪੀ.ਐਚ ਜਿਆਦੇ ਆ। ਪਰ ਆਪਾਂ ਜਿੱਦ ਨੀ ਛੱਡੀ, ਉਹਨਾਂ ਤੋਂ ਬੂਟੇ ਮੰਗਵਾਉਂਦੇ ਰਹੇ। ਉਹਨਾਂ ਨੇ ਵੀ ਹਾਰ ਕੇ ਬੂਟੇ ਭੇਜਣੇ ਬੰਦ ਕਰਤੇ, ਕਹਿੰਦੇ ਤੁਸੀਂ ਐਵੇਂ ਖਰਚਾ ਕਰੀ ਜਾਨੇ ਓਂ। ਉਹ ਸਾਰਾ ਕੁਝ ਕੀਤਾ ਜੋ ਓਹਨਾ ਨੇ ਕਿਹਾ, ਨਹਿਰ ਦੀ ਮਿੱਟੀ ਪਾਈ, ਗੋਬਰ ਖਾਦ ਪਾਈ। ਉਹ ਲੇਕਿਨ ਫੇਰ ਵੀ ਨਹੀਂ ਲੱਗੇ। ਕਾਰਨ ਦੇਖਿਆ ਤਾਂ ਜਿਵੇ ਆਪਾਂ ਛੋਟੇ ਬੱਚੇ ਨੂੰ ਜ਼ਿਆਦਾ ਖ਼ੁਰਾਕ ਦੇ ਦੇਈਏ ਉਹ ਵੱਧਦਾ ਫੁੱਲਦਾ ਨਹੀਂ। ਫੇਰ ਮੈਂ ਯੂਨੀਵਰਸਿਟੀ ਤੋਂ ਆਖਰੀ ੧੧ ਬੂਟੇ ਮੰਗਵਾਏ। ਇਸ ਵਾਰੀ ਮੈਂ ਟੋਆ ਕਰ ਕੇ, ਪਹਿਲਾਂ ਉਸ ਨੂੰ ਪਾਣੀ ਨਾਲ ਭਰ ਲਿਆ। ਫੇਰ ਓਹਦੇ 'ਚ ਗਾਚੀ ਖੜੀ ਕਰ ਕੇ, ਆਲੇ ਦੁਆਲ਼ੇ ਮਿੱਟੀ ਪਾਈ, ਜਿਵੇਂ ਜੀਰੀ 'ਚ ਕੱਦੂ ਹੋ ਜਾਂਦਾ, ਉਹ ਸਾਰੀ ਮਿੱਟੀ ਬੂਟੇ ਨਾਲ ਚਿੰਬੜ ਜਾਂਦੀ ਆ ਇਸ ਤਰਾਂ। ਇਹ ਤਕਨੀਕ ਨਾਲ ੧੧ 'ਚੋਂ ੯ ਬੂਟੇ ਚੱਲ ਪਏ। ਅੱਜ ਤਕਰੀਬਨ ਇੱਕ ਕਿੱਲੇ ਦੀ ਜਮੀਨ ‘ਚ ੧੦੦ ਦਰੱਖਤ ਲੱਗੇ ਹਨ। ਜਿੱਨਾ ਵਿੱਚ ੩੩ ਤਰਾਂ ਦੇ ਅੰਬ, ਔਲੇ, ਲੀਚੀ, ਲੋਹਕਾਠ ਅਤੇ ਹੋਰ ਵੀ ਕਈ ਦਰੱਖਤ ਹਨ।

ਮੈਂ ਕਿਸੇ ਨੂੰ ਔਰਗੈਨਿਕ ਖੇਤੀ ਕਰਨ ਦੀ ਸਲਾਹ ਨਹੀਂ ਦਿੰਦਾ ਹਾਂ। ਜੇਕਰ ਕੋਈ ਸਹਿ ਸਕਦਾ ਹੈ ਤਾਂ ਜਰੂਰ ਕਰ ਲਏ। ਕਿਉਂਕਿ ਹਰ ਕਿਸੇ ਨੂੰ ਪੈਸੇ ਦੀ ਜਰੂਰਤ ਹੁੰਦੀ ਹੈ, ਪਰ ਇਸ ਕੰਮ ਵਿੱਚ ਮੁਨਾਫਾ ਨਹੀਂ ਹੈ। ਮੈਂ ਇਹ ਕੰਮ ਆਪਣੇ ਦਿਲ ਦੀ ਰੀਝ ਬਾਬਤ ਕਰਦਾ ਹਾਂ। ਮੇਰੇ ਬੱਚੇ ਫਸਲਾਂ ਉਪਰ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ, ਮੈਂ ਵੀ ਉਦੋਂ ਤੱਕ ਕਰਦਾ ਰਿਹਾ ਹਾਂ ਜਦੋਂ ਤਕ ਪੂਰੇ ੧੬ ਕਿੱਲਿਆਂ ਦੀ ਵਾਹੀ ਕਰਦਾ ਸੀ। ਮੈਂ ਉਹਨਾ ਨੂੰ ਮੇਰੀ ਤਰਾਂ ਬਣਨ ਲਈ ਨਹੀਂ ਕਹਿੰਦਾ। ਮੈਂ ਉਹਨਾ ਨੂੰ ਸ਼ੁਰੂ ਤੋਂ ਹੀ ਆਜਾਦੀ ਦਿੱਤੀ ਹੈ। ਇਥੋਂ ਦੀ ਸੱਭਿਆਚਾਰਕ ਬਣਤਰ ਵਿੱਚ ਅੱਜਕਲ ਦੇ ਬੱਚੇ ਘੁਟਣ ਮਹਿਸੂਸ ਕਰਦੇ ਹਨ, ਇਸੇ ਲਈ ਬਾਹਰਲੇ ਦੇਸ਼ਾਂ ਵੱਲ ਰੁਝਾਨ ਵਧ ਰਿਹਾ ਹੈ। ਇਹ ਗੱਲ ਨਹੀਂ ਹੈ ਕਿ ਸਭ ਪਰੰਪਰਾਵਾਂ ਗਲਤ ਹਨ ਜਾਂ ਸਭ ਠੀਕ ਹਨ, ਪਰ ਸਮਾਜ ਨੂੰ ਸਮੇਂ ਮੁਤਾਬਕ ਢਿੱਲ ਦੇਣੀ ਚਾਹੀਦੀ ਹੈ। ਬਾਕੀ ਇਹ ਥੋੜੀ ਜਿੱਨੀ ਜਮੀਨ ਹੀ ਮੈਨੂੰ ਖੁਸ਼ੀ ਦਿੰਦੀ ਹੈ, ਮੈਨੂੰ ਇਥੇ ਆਕੇ ਸ਼ਾਂਤੀ ਮਿਲਦੀ ਹੈ ਅਤੇ ਮੈਂ ਕੁਦਰਤ ਦੇ ਨੇੜੇ ਮਹਿਸੂਸ ਕਰਦਾ ਹਾਂ। ਮੈਂ ਆਪਣੇ ਤਜਰਬੇ ਬਾਰੇ ਤਿੰਨ ਕਿਤਾਬਾਂ ਵੀ ਲਿਖੀਆਂ ਹਨ।

Story by: Gurdeep Dhaliwal

Exit mobile version