ਸੰਗੀਤ ਤੂਰ
ਸਥਾਪਨਾ: ਜੂਨ 2002
ਆਗੂ: ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਬਿੰਦੂ, ਪਰਮਜੀਤ ਕੌਰ ਪਿੱਠੋ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਕੋਟੜਾ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾਗੁਰੂ
ਇਕਾਈਆਂ: 650 ਪਿੰਡ (ਦਿੱਲੀ ਮੋਰਚੇ ਤੋਂ ਪਹਿਲਾਂ)
1600 ਪਿੰਡ (ਦਿੱਲੀ ਮੋਰਚੇ ਤੋਂ ਬਾਅਦ)
15 ਜਿਲ੍ਹਿਆਂ ਵਿਚ
ਸਾਡੀ ਗੱਲ ਹੋਈ ਸ਼ਿੰਗਾਰਾ ਸਿੰਘ ਮਾਨ ਜੀ ਨਾਲ਼ ਉਹਨਾ ਦੱਸਿਆ ਕਿ ਇਨ੍ਹਾਂ ਕੋਲ ਪਿੰਡ ਕਮੇਟੀ ਹੈ, ਫਿਰ ਬਲਾਕ ਕਮੇਟੀ, ਫਿਰ ਜ਼ਿਲ੍ਹਾ ਕਮੇਟੀ ਅਤੇ ਫਿਰ ਸੂਬਾ ਕਮੇਟੀ ਹੁੰਦੀ ਹੈ। ਇਨ੍ਹਾਂ ਨੇ ਪੰਜਾਬ ਦੇ ਵਿੱਚ 43 ਥਾਂਵਾਂ ਉੱਤੇ ਧਰਨੇ ਲਾਏ ਹੋਏ ਹਨ ਤੇ ਟੀਕਰੀ ਦੇ ਵਿੱਚ ਲਗਾਤਾਰ 50,000 ਲੋਕਾਂ ਦੀ ਸੰਖਿਆ ਕਾਇਮ ਕੀਤੀ ਹੋਈ ਹੈ।
ਕਾਫ਼ੀ ਸਾਰੇ ਲੋਕ ਉਹ 26 ਨਵੰਬਰ ਨੂੰ ਚਲੇ ਗਏ ਸੀ ਟੀਕਰੀ ਬਾਰਡਰ ਤੇ ਪਰ 26 ਦਸੰਬਰ ਨੂੰ 15,000 ਦੇ ਕਰੀਬ ਬੱਝਵੇਂ ਰੂਪ ਦਾ ਇਕੱਠ ਫਿਰ ਦੁਬਾਰਾ ਆ ਗਿਆ ਸੀ। ਉਸ ਤੋਂ ਬਾਅਦ ਇਨ੍ਹਾਂ ਦੀ ਸੰਖਿਆ ਵਧ ਗਈ। ਜਦੋਂ ਅਸੀਂ ਉਗਰਾਹਾਂ ਜਥੇਬੰਦੀ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਦੀ ਗੱਲ ਵੀ ਕਰਦੇ ਹਾਂ ਕਿਉਂਕਿ ਇਨ੍ਹਾਂ ਦੇ ਨਾਲ਼ ਔਰਤਾਂ ਬਹੁਤ ਜੁੜੀਆਂ ਹੋਈਆਂ ਹਨ। ਇਹ ਔਰਤਾਂ ਨੂੰ ਲਗਾਤਾਰ ਲਾਮਬੰਦ ਕਰਦੇ ਹਨ। ਇਸ ਵਕਤ ਇਨ੍ਹਾਂ ਦੇ 3000 ਦੇ ਕਰੀਬ ਔਰਤਾਂ ਜਿਹੜੀਆਂ ਨੇ ਟੀਕਰੀ ਬਾਰਡਰ ਤੇ ਬੈਠੀਆਂ ਹਨ।
ਇਨ੍ਹਾਂ ਕਹਿਣਾ ਹੈ ਕਿ ਇਹ ਸੰਘਰਸ਼ ਕਾਫ਼ੀ ਲੰਬਾ ਚੱਲੇਗਾ ਕਿਉਂਕਿ ਸਰਕਾਰ ਇੰਨੀ ਛੇਤੀ ਇਨ੍ਹਾਂ ਮੰਗਾਂ ਨੂੰ ਮੰਨਣ ਵਾਲੀ ਨਹੀਂ। ਜੇ ਇਹ ਕਾਨੂੰਨ ਵਾਪਸ ਵੀ ਹੋ ਜਾਂਦੇ ਨੇ ਤਾਂ ਕਿ ਖੇਤੀ ਦੀ ਲੜਾਈ ਜਾਰੀ ਰਹੇਗੀ, ਅਸੀਂ ਖੇਤੀ ਲਈ ਘੋਲ਼ ਪਹਿਲ਼ਾਂ ਵੀ ਲੜ ਰਹੇ ਸੀ ਅੱਗੇ ਵੀ ਲੜਦੇ ਰਹਾਂਗੇ। ਖੇਤੀ ਨੂੰ ਲਾਹੇਵੰਦ ਬਣਾਉਣ ਦੀ ਲੜਾਈ ਨਹੀਂ ਮੁੱਕਣੀ।
ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੀਆਂ ਨਵੀਆਂ ਕਮੇਟੀਆਂ ਬਣਾਈਆਂ ਹਨ ਉਹਨਾਂ ਨੂੰ ਪੱਕੇ ਪੈਰੀਂ ਕਰਨਾ ਜਰੂਰੀ ਹੈ। ਪੰਜਾਬ ਵਿਚ 12,500 ਪਿੰਡ ਹਨ ਤਾਂ ਇਸਦਾ ਮਤਲਬ ਕਿ ਇਨ੍ਹਾਂ ਨੇ ਹਜੇ 1600 ਕਵਰ ਕੀਤੇ ਹਨ ਅਤੇ ਹਲੇ ਪੰਜਾਬ ਦੇ ਵਿੱਚ ਇਨ੍ਹਾਂ ਨੂੰ ਕਾਫ਼ੀ ਆਪਣਾ ਵਧਾਉਣਾ ਪੈਣਾ ਹੈ। ਇਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਾਲ਼ ਕਾਫੀ ਨੇੜਤਾ ਦੇ ਨਾਲ਼ ਕੰਮ ਕਰਦੇ ਹਨ। ਇਹ ਲਗਾਤਾਰ ਮਜ਼ਦੂਰਾਂ ਨੂੰ ਵੀ ਲਾਮਬੰਦ ਕਰਦੇ ਆ ਰਹੇ ਹਨ ਅਤੇ ਬੇ–ਜ਼ਮੀਨੇ ਕਿਸਾਨਾਂ ਨੂੰ ਖੇਤ ਮਜ਼ਦੂਰ ਨਹੀਂ ਕਿਹਾ ਜਾਂਦਾ, ਉਨ੍ਹਾਂ ਨੂੰ ਕਿਸਾਨ ਹੀ ਕਹਿੰਦੇ ਹਨ ਖੇਤ ਮਜ਼ਦੂਰਾਂ ਦੀ ਬਜਾਏ ਬੇਜ਼ਮੀਨੇ ਕਿਸਾਨ ਤੇ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਨੇ ਮਾਰਜ਼ੀਨਲ ਫਾਰਮਿੰਗ ਫੈਮਿਲੀਜ਼ ਹਨ। ਉਨ੍ਹਾਂ ਨਾਲ਼ ਇਹ ਲਗਾਤਾਰ ਕੰਮ ਕਰਦੇ ਆ ਰਹੇ ਹਨ ਅਤੇ ਘੋਲ ਦੀ ਤਕੜਾਈ ਇਹਦੇ ਵਿੱਚ ਹੀ ਹੈ ਕਿ ਬੇਜ਼ਮੀਨੇ ਅਤੇ ਥੁੜ ਜ਼ਮੀਨੇ ਕਿਸਾਨਾਂ ਨੂੰ ਲਾਮਬੱਧ ਕੀਤਾ ਜਾਵੇ, ਇਕੱਠਿਆਂ ਕੀਤਾ ਜਾਵੇ।